ਅਪਾਹਜ ਵਿਅਕਤੀ

ਇਸ ਸਕੀਮ ਦੇ ਤਹਿਤ ਅੰਨ੍ਹਿਆਂ, ਅਪਾਹਜਾਂ, ਗੂੰਗਿਆਂ ਅਤੇ ਬੋਲਿਆਂ ਅਤੇ ਮਾਨਸਿਕ ਤੌਰ ਤੇ ਕਮਜ਼ੋਰ ਵਿਅਕਤੀਆਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ, ਜੋ ਆਪਣੀ ਰੋਜ਼ੀ-ਰੋਟੀ ਕਮਾਉਣ ਤੋਂ ਅਸਮਰਥ ਹਨ।

ਅਪਾਹਜ ਵਿਅਕਤੀਆਂ ਜਿਨ੍ਹਾਂ ਕੋਲ 50% ਤੋਂ ਘੱਟ ਦੀ ਅਪੰਗਤਾ ਹੈ, ਵਿੱਤੀ ਸਹਾਇਤਾ ਦੇ ਯੋਗ ਨਹੀਂ ਹੋਣਗੇ| ਮਾਨਸਿਕ ਤੌਰ ਤੇ ਅਪਾਹਜ ਵਿਅਕਤੀ, ਅਪੰਗਤਾ ਭਾਵੇਂ ਕਿੰਨੀ ਵੀ ਹੋਵੇ, ਯੋਗ ਹਨ।

ਇੱਕਲੇ ਵਿਅਕਤੀ ਦੇ ਮਾਮਲੇ ਵਿਚ ਬਿਨੈਕਾਰ ਦੀ ਮਾਸਿਕ ਆਮਦਨ 1000 / - ਰੁਪਏ ਅਤੇ ਪਤੀ ਪਤਨੀ ਦੇ ਮਾਮਲੇ ਵਿਚ 1500 / - ਰੁਪਏ ਪ੍ਰਤੀ ਮਹੀਨਾ ਤੋਂ ਵੱਧ ਨਹੀਂ ਹੋਣੀ ਚਾਹੀਦੀ। ਜੇਕਰ ਬਿਨੈਕਾਰ ਕਮਾ ਨਹੀਂ ਰਿਹਾ ਹੈ ਤਾਂ ਇਕ ਬੱਚੇ ਦੇ ਮਾਮਲੇ ਵਿਚ ਉਸ ਦੇ ਮਾਤਾ-ਪਿਤਾ ਦੀ ਆਮਦਨ 2500/- ਰੁਪਏ ਪ੍ਰਤੀ ਮਹੀਨੇ ਤੋਂ ਵੱਧ ਅਤੇ ਦੋ ਜਾਂ ਵੱਧ ਬੱਚਿਆਂ ਦੇ ਮਾਮਲੇ ਵਿਚ 3000/- ਰੁਪਏ ਪ੍ਰਤੀ ਮਹੀਨੇ ਤੋਂ ਵੱਧ ਨਹੀਂ ਹੋਣੀ ਚਾਹੀਦੀ। 21 ਸਾਲ ਤੋਂ ਹੇਠਾਂ ਵਾਲੇ ਅੰਸ਼ਕ ਤੌਰ ਤੇ ਮਾਨਸਿਕ ਰੂਪ ਨਾਲ ਕੰਮਜ਼ੋਰ ਜਾਂ ਮਾਨਸਿਕ ਤੌਰ ਤੇ ਰੋਗੀ ਜਾਂ ਅਪਾਹਿਜ ਬੱਚਿਆਂ ਨੂੰ ਪ੍ਰਦਾਨ ਕੀਤੀ ਜਾਣ ਵਾਲੀ ਵਿੱਤੀ ਸਹਾਇਤਾ ਦੇ ਸਬੰਧ ਵਿਚ ਜੇਕਰ ਮਾਤਾ-ਪਿਤਾ/ ਪਤੀ-ਪਤਨੀ/ ਸਰਪ੍ਰਸਤ ਦੀ ਮੌਤ ਹੋ ਜਾਵੇ ਤਾਂ ਮੰਜ਼ੂਰੀ ਅਥਾਰਟੀ/ ਐਸ ਡੀ ਐਮ ਪੁਰਾਣੇ ਬਿਨੈ ਪੱਤਰ ਅਤੇ ਪੁਰਾਣੇ ਪੀ.ਐਲ.ਓ ਫ਼ਾਰਮ ਤੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਨੂੰ ਨਵੇਂ ਸਰਪ੍ਰਸਤ / ਵਾਰਿਸ ਦੇ ਤੌਰ ਤੇ ਨਾਮਜ਼ਦ ਕਰੇਗਾ। ਮੰਜ਼ੂਰੀ ਅਧਿਕਾਰੀ ਦੀ ਪ੍ਰਵਾਨਗੀ ਉਪਰੰਤ ਵਿੱਤੀ ਸਹਾਇਤਾ ਨਾਮਜ਼ਦ ਕੀਤੇ ਸਰਪ੍ਰਸਤ / ਵਾਰਿਸ ਨੂੰ ਨਿਰਵਿਘਨ ਜਾਰੀ ਰਹੇਗੀ। 21 ਸਾਲ ਤੋਂ ਹੇਠਾਂ ਵਾਲੇ ਅੰਸ਼ਕ ਤੌਰ ਤੇ ਮਾਨਸਿਕ ਰੂਪ ਨਾਲ ਕੰਮਜ਼ੋਰ ਜਾਂ ਮਾਨਸਿਕ ਤੌਰ ਤੇ ਰੋਗੀ ਜਾਂ ਅਪਾਹਿਜ ਬੱਚਿਆਂ ਨੂੰ ਪ੍ਰਦਾਨ ਕੀਤੀ ਜਾਣ ਵਾਲੀ ਵਿੱਤੀ ਸਹਾਇਤਾ ਦੇ ਸਬੰਧ ਵਿਚ ਮਾਤਾ-ਪਿਤਾ/ ਪਤੀ-ਪਤਨੀ/ ਸਰਪ੍ਰਸਤ ਦੀ ਮੌਤ ਹੋ ਜਾਣ ਤੇ ਵਾਰਿਸ ਦੀ ਆਮਦਨ ਨੂੰ ਗਿਣਿਆ ਨਹੀਂ ਜਾਵੇਗਾ।

 

ਸੂਚਨਾ: ਸਕੀਮ ਦੇ ਲਾਭਾਂ, ਵੈਧਤਾ ਅਤੇ ਅਰਜ਼ੀ ਪ੍ਰਕਿਰਿਆ ਲਈ, ਕਿਰਪਾ ਕਰਕੇ ਆਪਣੇ ਨੇੜਲੇ ਡੀ ਪੀ ਓ ਨਾਲ ਸੰਪਰਕ ਕਰੋ ।


ਆਖਰੀ ਅਪਡੇਟ: 15 ਮਾਰਚ 2018, 7:21 am

© 2017 ਸ.ਸੁ.ਵਿ., ਸਭ ਅਧਿਕਾਰ ਰਾਖਵੇਂ ਹਨ ।

ਸਮੱਗਰੀ ਦੀ ਮਾਲਕੀ, ਮਿਤੀ ਅੰਤ ਅਤੇ ਸਾਂਭ ਸੰਭਾਲ, ਸ.ਸੁ.ਵਿ.

ਵਿਉਂਤ ਅਤੇ ਤਿਆਰਕਰਤਾ: 

ਸੀ-ਡੈਕ ਮੁਹਾਲੀ