ਬਿਰਧ ਅਤੇ ਕਮਜ਼ੋਰ ਵਿਅਕਤੀ

ਇਸ ਯੋਜਨਾ ਅਧੀਨ ਪੈਨਸ਼ਨ 58 ਸਾਲ ਅਤੇ ਇਸ ਤੋਂ ਵੱਧ ਉਮਰ ਦੀਆਂ ਇਸਤ੍ਰੀਆਂ ਅਤੇ 65 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਮਰਦਾਂ ਨੂੰ ਦਿੱਤੀ ਜਾਂਦੀ ਹੈ। ਸਕੀਮ ਦੇ ਅਧੀਨ ਯੋਗਤਾ ਲਈ ਵੱਧ ਤੋਂ ਵੱਧ ਆਮਦਨ ਇਕੱਲੇ ਲਾਭਪਾਤਰ ਹਿੱਤ 2000 / - ਰੁਪਏ ਪ੍ਰਤੀ ਮਹੀਨਾ ਹੈ ਅਤੇ ਜੋੜੇ ਲਈ 3000 / - ਰੁਪਏ ਪ੍ਰਤੀ ਮਹੀਨਾ ਹੈ। ਵੱਧ ਤੋਂ ਵੱਧ 2 ਏਕੜ ਨਹਿਰੀ / ਚਾਹੀ ਜ਼ਮੀਨ ਜਾਂ ਵੱਧ ਤੋਂ ਵੱਧ 4 ਏਕੜ ਬਰਾਨੀ ਜ਼ਮੀਨ (ਪਤੀ ਅਤੇ ਪਤਨੀ ਸਮੇਤ) ਦੇ ਮਾਲਕ ਅਤੇ ਆਮਦਨ ਦੇ ਦੂਜੇ ਸਰੋਤਾਂ ਦੇ ਨਾਲ ਇਕੱਲੇ ਲਾਭਪਾਤਰੀ ਦੀ ਆਮਦਨ ਪ੍ਰਤੀ ਮਹੀਨਾ 2000 / - ਰੁਪਏ ਦੀ ਨਿਰਧਾਰਿਤ ਸੀਮਾ ਤੋਂ ਅਤੇ ਜੋੜੇ ਲਈ 3000 ਰੁਪਏ ਪ੍ਰਤੀ ਮਹੀਨਾ ਤੋਂ ਵੱਧ ਨਹੀਂ ਵਾਲੇ ਬਿਨੈਕਾਰ ਯੋਗ ਹਨ। ਮਿਤੀ 15.10.2013 ਨੂੰ ਸਰਕਾਰ ਦੁਆਰਾ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ , ਯੋਗਤਾ ਲਈ ਪੁੱਤਰ / ਪੁੱਤਰਾਂ ਦੀ ਆਮਦਨ ਨੂੰ ਜੋੜਨ ਦੀ ਸ਼ਰਤ ਨੂੰ ਹਟਾ ਦਿੱਤਾ ਗਿਆ ਹੈ।

 

ਸੂਚਨਾ: ਸਕੀਮ ਦੇ ਲਾਭਾਂ, ਵੈਧਤਾ ਅਤੇ ਅਰਜ਼ੀ ਪ੍ਰਕਿਰਿਆ ਲਈ, ਕਿਰਪਾ ਕਰਕੇ ਆਪਣੇ ਨੇੜਲੇ ਡੀ ਪੀ ਓ ਨਾਲ ਸੰਪਰਕ ਕਰੋ ।


ਆਖਰੀ ਅਪਡੇਟ: 15 ਮਾਰਚ 2018, 7:22 am

© 2017 ਸ.ਸੁ.ਵਿ., ਸਭ ਅਧਿਕਾਰ ਰਾਖਵੇਂ ਹਨ ।

ਸਮੱਗਰੀ ਦੀ ਮਾਲਕੀ, ਮਿਤੀ ਅੰਤ ਅਤੇ ਸਾਂਭ ਸੰਭਾਲ, ਸ.ਸੁ.ਵਿ.

ਵਿਉਂਤ ਅਤੇ ਤਿਆਰਕਰਤਾ: 

ਸੀ-ਡੈਕ ਮੁਹਾਲੀ