ਪੰਜਾਬ ਰਾਜ ਸਮਾਜਿਕ ਭਲਾਈ ਬੋਰਡ

ਸੰਖੇਪ ਜਾਣ-ਪਹਿਚਾਣ

ਵਲੰਟਰੀ ਸੰਸਥਾਵਾਂ ਦੀ ਮਦਦ ਕਰਨ ਲਈ ਭਾਰਤ ਸਰਕਾਰ ਨੇ 12 ਅਗਸਤ, 1953 ਵਿਚ ਕੇਂਦਰੀ ਸਮਾਜਿਕ ਭਲਾਈ ਬੋਰਡ, ਨਵੀਂ ਦਿੱਲੀ ਦੀ ਸਥਾਪਨਾ ਕੀਤੀ ਸੀ। ਪੰਜਾਬ ਰਾਜ ਸਮਾਜਿਕ ਭਲਾਈ ਬੋਰਡ, ਚੰਡੀਗੜ੍ਹ ਦੀ ਸਥਾਪਨਾ ਰਾਜ ਸਰਕਾਰ ਵੱਲੋਂ ਕੇਂਦਰੀ ਸਮਾਜਿਕ ਭਲਾਈ ਬੋਰਡ ਨਵੀਂ ਦਿੱਲੀ ਦੀ ਸਹਿਮਤੀ ਨਾਲ ਅਕਤੂਬਰ, 1954 ਵਿਚ ਪੰਜਾਬ ਰਾਜ ਵਿਚ ਕਾਰਜਸ਼ੀਲ ਵਲੰਟਰੀ ਸੰਸਥਾਵਾਂ ਦੇ ਨੈੱਟਵਰਕ ਰਾਹੀਂ ਇਸਤਰੀਆਂ, ਬੱਚਿਆਂ ਅਤੇ ਅਪਾਹਜਾਂ ਲਈ ਭਲਾਈ ਪ੍ਰੋਗਰਾਮਾਂ ਨੂੰ ਵਿਕਸਿਤ ਕਰਨ ਦੇ ਮੰਤਵ ਨਾਲ ਕੀਤੀ ਗਈ ਸੀ। ਬੋਰਡ, ਕੇਂਦਰੀ ਸਮਾਜਿਕ ਭਲਾਈ ਬੋਰਡ ਨਵੀਂ ਦਿੱਲੀ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਸਕੀਮਾਂ ਅਧੀਨ ਵਲੰਟਰੀ ਸੰਸਥਾਵਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ ਤਾਂ ਜੋ ਸਿੱਖਿਆ ਅਤੇ ਸਿਖਲਾਈ ਸਮੂਹਿਕ ਗਤੀਸ਼ੀਲਤਾ ਅਤੇ ਜਾਗਰੁਕਤਾ ਪੈਦਾ ਕਰਕੇ ਇਸਤਰੀਆਂ ਦੇ ਸਸ਼ਕਤੀਕਰਣ ਵਿਚ ਉਨ੍ਹਾਂ ਦੀ ਭੂਮਿਕਾ ਨੂੰ ਸੁਖਾਲਾ ਅਤੇ ਮਜ਼ਬੂਤ ਬਣਾਇਆ ਜਾ ਸਕੇ।

ਰਾਜ ਬੋਰਡ ਦੀ ਬਣਤਰ

ਪੰਜਾਬ ਰਾਜ ਸਮਾਜਿਕ ਭਲਾਈ ਬੋਰਡ ਦਾ ਗਠਨ ਰਾਜ ਸਰਕਾਰ ਵੱਲੋਂ ਰਾਜ ਸਮਾਜਿਕ ਭਲਾਈ ਬੋਰਡਾਂ ਦੇ ਗਵਰਨਿੰਗ ਅਤੇ ਕਾਰਜਕਾਰੀ ਨਿਯਮਾਂ ਦੇ ਉਪਬੰਧਾਂ ਅਨੁਸਾਰ ਕੇਂਦਰੀ ਸਮਾਜਿਕ ਭਲਾਈ ਬੋਰਡ, ਨਵੀਂ ਦਿੱਲੀ ਦੀ ਸਹਿਮਤੀ ਨਾਲ ਕੀਤਾ ਗਿਆ ਹੈ। ਰਾਜ ਬੋਰਡ ਦੇ ਪੁਨਰ ਗਠਨ ਦੀ ਮੌਜੂਦਾ ਸਥਿਤੀ ਹੇਠ ਅਨੁਸਾਰ ਹੈ :

ਚੇਅਰਪਰਸਨ

ਪੰਜਾਬ ਰਾਜ ਭਲਾਈ ਬੋਰਡ ਦੇ ਚੇਅਰਪਰਸਨ ਦੀ ਨਿਯੁਕਤੀ ਰਾਜ ਸਰਕਾਰ ਵੱਲੋਂ ਕੇਂਦਰੀ ਸਮਾਜਿਕ ਭਲਾਈ ਬੋਰਡ, ਨਵੀਂ ਦਿੱਲੀ ਨਾਲ ਸਲਾਹ ਉਪਰੰਤ ਕੀਤੀ ਜਾਂਦੀ ਹੈ। ਇਸ ਸਮੇਂ ਮਿਤੀ 1-12-14 ਤੋਂ ਬੋਰਡ ਦੇ ਚੇਅਰਪਰਸਨ ਦਾ ਚਾਰਜ ਸ੍ਰੀਮਤੀ ਵਰਿੰਦਰ ਕੌਰ ਥੰਦੀ ਨੇ ਸੰਭਾਲਿਆ ਹੋਇਆ ਹੈ।

ਰਾਜ ਬੋਰਡ ਦਾ ਚੇਅਰਪਰਸਨ ਲਗਾਤਾਰ ਦੋ ਸੇਵਾਕਾਲਾਂ ਤੱਕ ਦਫਤਰ ਦਾ ਚਾਰਜ ਸੰਭਾਲਦਾ ਹੈ ਜਿਸ ਵਿਚ ਇਕ ਸੇਵਾਕਾਲ 03 ਸਾਲ ਦੀ ਅਵਧੀ ਦਾ ਹੁੰਦਾ ਹੈ। ਚੇਅਰਪਰਸਨ ਦਾ ਸੇਵਾ ਕਾਲ ਤਿੰਨ ਸਾਲ ਲਈ ਨਿਰਧਾਰਤ ਹੈ।

ਰਾਜ ਬੋਰਡ ਦੇ ਮੈਂਬਰ (ਗੈਰ-ਸਰਕਾਰੀ ਮੈਂਬਰ)

ਰਾਜ ਬੋਰਡ ਦੇ ਮੈਂਬਰ 50:50 ਦੇ ਅਨੁਪਾਤ ਵਿਚ ਕੇਂਦਰੀ ਸਮਾਜਿਕ ਭਲਾਈ ਬੋਰਡ ਅਤੇ ਪੰਜਾਬ ਸਰਕਾਰ ਵੱਲੋਂ ਨਾਮਾਂਕਿਤ ਹੁੰਦੇ ਹਨ।

ਮੌਜੂਦਾ ਸਮੇਂ ਵਿਚ ਪੰਜਾਬ ਸਰਕਾਰ, ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਭਾਗ (ਸਮਾਜਿਕ ਸੁਰੱਖਿਆ ਸ਼ਾਖਾ), ਦੀ ਅਧਿਸੂਚਨਾ ਨੰਬਰ 5/19/2000/6ਐਸਐਸ/2 ਐਸਐਸ/540675 ਮਿਤੀ 17-7-2015 ਰਾਹੀਂ ਕੇਂਦਰੀ ਸਮਾਜਿਕ ਭਲਾਈ ਬੋਰਡ, ਨਵੀਂ ਦਿੱਲੀ ਦੀ ਸਹਿਮਤੀ ਨਾਲ ਪੰਜਾਬ ਸਰਕਾਰ ਨੇ 05 ਰਾਜ ਬੋਰਡ ਮੈਂਬਰਾਂ ਨੂੰ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਵਜੋਂ ਨਿਯੁਕਤ ਕੀਤਾ ਹੈ। ਕੇਂਦਰੀ ਸਮਾਜਿਕ ਭਲਾਈ ਬੋਰਡ ਦੇ 05 ਮੈਂਬਰਾਂ ਦੀ ਨਿਯੁਕਤੀ ਹਾਲੇ ਬਾਕੀ ਹੈ। ਮੌਜੂਦਾ ਮੈਂਬਰਾਂ ਦੇ ਵੇਰਵੇ ਹੇਠ ਅਨੁਸਾਰ ਹਨ :

 1. ਸ੍ਰੀਮਤੀ ਨੀਲਮ ਚੌਧਰੀ, ਕੋਠੇ ਭੀਮ ਸੈਨ, ਦੀਨਾਨਗਰ, ਜ਼ਿਲ੍ਹਾ ਗੁਰਦਾਸਪੁਰ
 2. ਸ੍ਰੀਮਤੀ ਰਾਜਵਿੰਦਰ ਕੌਰ ਰਾਜੂ ਪੁੱਤਰੀ ਸ. ਕੇਵਲ ਸਿੰਘ ਲਾਲੀ, ਪਿੰਡ ਨੰਗਲ ਸ਼ਾਮਾ, ਪਿੰਡ ਤੇ ਡਾਕ ਲੱਧੇਵਾਲੀ, ਜ਼ਿਲ੍ਹਾ ਜਲੰਧਰ
 3. ਸ੍ਰੀਮਤੀ ਸ਼ਸ਼ੀ ਨਾਰੰਗ, 130, ਗੁਰੂ ਹਰਿਗੋਬਿੰਦ ਨਗਰ, ਫਗਵਾੜਾ, ਜ਼ਿਲ੍ਹਾ ਕਪੂਰਥਲਾ
 4. ਸ੍ਰੀਮਤੀ ਗੁਰਮਿੰਦਰਪਾਲ ਕੌਰ ਢਿੱਲੋਂ, ਮਕਾਨ ਨੰ. 19740, ਅਜੀਤ ਰੋਡ, ਗਲੀ ਨੰ. 10-ਏ, ਬਠਿੰਡਾ
 5. ਸ੍ਰੀ ਰਜਿੰਦਰ ਕੁਮਾਰ, ਈ-38, ਉੱਤਮ ਵਿਹਾਰ ਕਾਲੋਨੀ, ਅਬੋਹਰ, ਜ਼ਿਲ੍ਹਾ ਫਾਜ਼ਿਲਕਾ

ਸਰਕਾਰੀ ਮੈਂਬਰ

 1. ਡਾਇਰੈਕਟਰ, ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਭਾਗ, ਪੰਜਾਬ
 2. ਡਾਇਰੈਕਟਰ, ਉਦਯੋਗ ਵਿਭਾਗ, ਪੰਜਾਬ
 3. ਡਾਇਰੈਕਟਰ, ਸਿਹਤ ਸੇਵਾਵਾਂ, ਪੰਜਾਬ
 4. ਡਿਪਟੀ ਡਾਇਰੈਕਟਰ, ਇਸਤਰੀ ਪ੍ਰੋਗਰਾਮ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪੰਜਾਬ
 5. ਸਕੱਤਰ, ਪੰਜਾਬ ਰਾਜ ਸਮਾਜਿਕ ਭਲਾਈ ਬੋਰਡ, ਚੰਡੀਗੜ੍ਹ : ਮੈਂਬਰ ਸਕੱਤਰ

ਫ਼ਿਲਹਾਲ ਰਾਜ ਦੀਆਂ ਰਜਿਸਟ੍ਰਰਡ ਵਲੰਟਰੀ ਸੰਸਥਾਵਾਂ/ ਗੈਰ-ਸਰਕਾਰੀ ਸੰਸਥਾਵਾਂ ਅਤੇ ਆਈਪੀਡੀਐਸ ਬਲਾਕਾਂ ਰਾਹੀਂ ਹੇਠ ਦਰਜ ਪ੍ਰੋਗਰਾਮ / ਸਕੀਮਾਂ ਲਾਗੂ ਕੀਤੀਆਂ ਜਾ ਰਹੀਆਂ ਹਨ :

ਕੇਂਦਰੀ ਸਮਾਜਿਕ ਭਲਾਈ ਬੋਰਡ ਪ੍ਰੋਗਰਾਮ

 1. ਕਾਰਜਕਾਰੀ ਮਾਤਾਵਾਂ ਦੇ ਬੱਚਿਆਂ ਲਈ ਰਾਜੀਵ ਗਾਂਧੀ ਨੈਸ਼ਨਲ ਕਰੈਚ ਪ੍ਰੋਗਰਾਮ (ਕਰੈਚ)
 2. ਪਰਿਵਾਰ ਸਲਾਹ ਕੇਂਦਰ
 3. ਇਸਤਰੀਆਂ ਅਤੇ ਲੜਕੀਆਂ ਲਈ ਘੱਟ ਮਿਆਦ ਦੀ ਰਿਹਾਇਸ਼ ਲਈ ਘਰ

ਰਾਜ ਸਰਕਾਰ ਦੇ ਪ੍ਰੋਗਰਾਮ

 1. ਏਕਕ੍ਰਿਤ ਬਾਲ ਵਿਕਾਸ ਸਕੀਮ (5 ਬਲਾਕ)

ਕਾਰਜਕਾਰੀ ਮਾਤਾਵਾਂ ਦੇ ਬੱਚਿਆਂ ਲਈ ਰਾਜੀਵ ਗਾਂਧੀ ਨੈਸ਼ਨਲ ਕਰੈਚ ਪ੍ਰੋਗਰਾਮ

ਘੱਟ ਆਮਦਨ ਵਰਗ ਦੀਆਂ ਕਾਰਜਕਾਰੀ ਅਤੇ ਬੀਮਾਰ ਮਾਤਾਵਾਂ ਦੇ ਬੱਚਿਆਂ ਲਈ ਕਰੈਚ ਸਥਾਪਿਤ ਕੀਤੇ ਗਏ ਹਨ। ਇਸ ਸਕੀਮ ਅਧੀਨ 0-6 ਸਾਲ ਉਮਰ ਵਰਗ ਦੇ ਬੱਚੇ ਆ ਸਕਦੇ ਹਨ। ਹਰੇਕ ਯੁਨਿਟ ਵਿਚ 25 ਬੱਚੇ ਹਨ ਜਿਨ੍ਹਾਂ ਨੂੰ ਸੌਣ ਦੀ ਸੁਵਿਧਾ, ਸਿਹਤ ਦੇਖ-ਭਾਲ, ਅਨੁਪੂਰਕ ਪੋਸ਼ਣ, ਟੀਕਾਕਰਣ ਆਦਿ ਮੁਹੱਈਆ ਕਰਵਾਏ ਜਾਂਦੇ ਹਨ।

ਸਕੀਮ ਦੀ ਬਣਤਰ

ਮੌਜੂਦਾ ਸਕੀਮ ਲਾਗੂਕਰਣ ਏਜੰਸੀ/ ਪ੍ਰਮੁੱਖ ਗੈਰ-ਸਰਕਾਰੀ ਸੰਸਥਾ ਨੂੰ ਹੇਠ ਦਿੱਤੇ ਵਿਭਿੰਨ ਤੱਤਾਂ ਲਈ ਬੱਚਿਆਂ ਦੇ ਕਰੈਚ (6 ਮਹੀਨੇ ਤੋਂ 6 ਸਾਲ) ਚਲਾਉਣ ਲਈ ਸਹਾਇਤਾ ਪ੍ਰਦਾਨ ਕਰੇਗੀ :

ਆਵਰਤਕ ਗ੍ਰਾਂਟ (25 ਬੱਚਿਆਂ ਦੇ ਕਰੈਚ ਵਾਸਤੇ)

ਟੇਬਲ: ਆਵਰਤਕ ਗ੍ਰਾਂਟ ਦਾ ਵੇਰਵਾ
ਲੜੀ. ਨੰ. ਮੱਦ ਖਰਚੇ ਦੀ ਅੰਤਮ ਸੀਮਾ ਵੰਡ ਅਨੁਪਾਤ ਖਰਚਾ ਪ੍ਰਤੀ ਸਾਲ ਲਾਗੂ ਕਰਨ ਏਜੰਸੀਆਂ / ਐਨ ਜੀ ਓ ਦਾ ਸਾਲਾਨਾ ਹਿੱਸਾ ਸਰਕਾਰ ਦਾ ਹਿੱਸਾ ਪ੍ਰਤੀ ਸਾਲ (ਗ੍ਰਾਂਟ)
1 ਮਾਣਭੇਟਾ          
(ਕ) ਕਰੈਚ ਵਰਕਰ 3000/- ਰੁ. ਪ੍ਰਤੀ ਮਹੀਨਾ 90:10 36000/- ਰੁ. 3600/- ਰੁ. 32400/- ਰੁ.
(ਖ) ਕਰੈਚ ਹੈਲਪਰ 1500/- ਰੁ. ਪ੍ਰਤੀ ਮਹੀਨਾ 90:10 18000/- ਰੁ. 1800/- ਰੁ. 16200/- ਰੁ.
(ਗ) ਡਾਕਟਰ 250/ - ਰੁ. ਇਕ ਦੌਰਾ ਪ੍ਰਤੀ ਤਿਮਾਹੀ 90:10 1000/- ਰੁ. 100/- ਰੁ. 900/- ਰੁ.
2 ਇਕ ਮਹੀਨੇ ਵਿਚ 26 ਦਿਨਾਂ ਲਈ ਅਨੂਪੂਰਕ ਪੋਸ਼ਣ
  ਰੁਪਏ 12.00 ਪ੍ਰਤੀ ਬੱਚਾ ਪ੍ਰਤੀ ਦਿਨ 25 ਬੱਚਿਆਂ ਲਈ 7800/- ਰੁ. ਪ੍ਰਤੀ ਮਹੀਨਾ 90:10 93600/- ਰੁ. 9360/- ਰੁ. 84240/- ਰੁ.
3 ਹੋਰ ਮੱਦਾਂ
(ਕ) ਮੈਡੀਸਨ ਕਿਟ 500/- ਰੁ. ਛਮਾਹੀ 90:10 1000/- ਰੁ. 100/- ਰੁ. 900/- ਰੁ.
(ਖ) ਪੀਐਸਈ ਕਿਟ 2000/- ਰੁ. ਸਲਾਨਾ 90:10 2000/- ਰੁ. 200/- ਰੁ. 1800/- ਰੁ.
(ਗ) ਸੁਤੰਤਰ ਏਜੰਸੀਆਂ ਵੱਲੋਂ ਨਿਰੀਖਣ (ਸਾਲ ਵਿਚ ਇਕ ਵਾਰ) 1000/- ਰੁ. ਇਕ ਦੌਰਾ ਪ੍ਰਤੀ ਕਰੈਚ 100% 1000/- ਰੁ. - 1000/- ਰੁ.
4 ਕੁੱਲ ਖਰਚਾ 152600/- ਰੁ. 15160/- ਰੁ. 137440/- ਰੁ.

ਪਰਿਵਾਰ ਸਲਾਹ ਕੇਂਦਰ

ਬੋਰਡ ਵੱਲੋਂ ਕੇਂਦਰੀ ਸਮਾਜਿਕ ਭਲਾਈ ਬੋਰਡ ਦੀਆਂ ਸਕੀਮਾਂ ਵਿਚੋਂ ਇਕ ਦਾ ਸੰਚਾਲਨ ਕੀਤਾ ਜਾ ਰਿਹਾ ਹੈ ਜਿਸ ਦਾ ਵੇਰਵਾ ਹੇਠ ਅਨੁਸਾਰ ਹੈ।ਇਸਤਰੀਆਂ ਦੇ ਮਾਮਲਿਆਂ ਨਾਲ ਸਬੰਧਤ ਕਾਰਜ ਵਿਚ ਰੁੱਝੀਆਂ ਇਸਤਰੀ ਸੰਸਥਾਵਾਂ ਅਤੇ ਹੋਰ ਵਲੰਟਰੀ ਸਮਾਜਿਕ ਭਲਾਈ ਸੰਸਥਾਵਾਂ ਪਰਿਵਾਰ ਸਲਾਹ ਕੇਂਦਰਾਂ ਦੀ ਸਥਾਪਨਾ ਲਈ ਕੇਂਦਰੀ ਸਮਾਜਿਕ ਭਲਾਈ ਬੋਰਡ ਤੋਂ ਗ੍ਰਾਂਟ ਪ੍ਰਾਪਤ ਕਰ ਸਕਦੀਆਂ ਹਨ। ਪਰਿਵਾਰ ਸਲਾਹ ਕੇਂਦਰਾਂ ਤੋਂ ਪਰਿਵਾਰ ਅਤੇ ਸਮਾਜ ਦੇ ਜ਼ੁਲਮਾਂ ਦੀਆਂ ਸ਼ਿਕਾਰ ਇਸਤਰੀਆਂ ਅਤੇ ਹੋਰ ਜੋ ਪਰਿਵਾਰਕ ਅਤੇ ਸਮਾਜਿਕ ਸਮੱਸਿਆਵਾਂ ਅਤੇ ਝਗੜਿਆਂ ਨਾਲ ਪ੍ਰਭਾਵਿਤ ਹੋਣ, ਨੂੰ ਸਲਾਹ ਅਤੇ ਜੇਕਰ ਸੰਭਵ ਹੋਵੇ ਪੁਨਰਵਾਸ ਸੇਵਾਵਾਂ ਪ੍ਰਦਾਨ ਕੀਤੇ ਜਾਣ ਦੀ ਆਸ ਕੀਤੀ ਜਾਂਦੀ ਹੈ।

ਪਾਤਰਤਾ ਦੀਆਂ ਸ਼ਰਤਾਂ :

ਬਿਨੈਕਾਰ ਸੰਸਥਾਵਾਂ ਕੋਲ ਔਰਤਾਂ ਨਾਲ ਜੁੜੇ ਮਾਮਲਿਆਂ ਅਤੇ ਸਮੱਸਿਆਵਾਂ ਨਾਲ ਨਜਿੱਠਣ ਦਾ ਅਨੁਭਵ ਅਤੇ ਸਮਾਜਿਕ ਤੌਰ ਤੇ ਗਤੀਸ਼ੀਲ ਕਾਰਜ ਕਰਨ ਦਾ ਰਿਕਾਰਡ ਹੋਣਾ ਚਾਹੀਦਾ ਹੈ।

ਸਕੀਮ ਦਾ ਵੇਰਵਾ

ਪਰਿਵਾਰ ਸਲਾਹ ਕੇਂਦਰ ਨੂੰ ਸਥਾਨਕ ਅਥਾਰਟੀਆਂ ਭਾਵ ਪੁਲਿਸ ਅਤੇ ਅਸਥਾਈ ਨਿਵਾਸਾਂ ਵਰਗੀਆਂ ਸੰਸਥਾਵਾਂ ਆਦਿ ਨਾਲ ਨਜ਼ਦੀਕੀ ਤਾਲਮੇਲ ਬਣਾ ਕੇ ਕਾਰਜ ਕਰਨਾ ਚਾਹੀਦਾ ਹੈ। ਸੰਸਥਾ ਵਿਚ 2 ਸਲਾਹਕਾਰ ਨਿਯੁਕਤ ਹੋਣੇ ਚਾਹੀਦੇ ਹਨ ਜਿਨ੍ਹਾਂ ਨੇ ਸਮਾਜਿਕ ਕਾਰਜ ਜਾਂ ਮਨੋਵਿਗਿਆਨ ਵਿਚ ਐਮ.ਏ. ਦੀ ਡਿਗਰੀ ਹਾਸਲ ਕੀਤੀ ਹੋਵੇ। ਇਨ੍ਹਾਂ ਵਿਚੋਂ ਘੱਟੋ ਘੱਟ ਇਕ ਇਸਤਰੀ ਸਲਾਹਕਾਰ ਹੋਣੀ ਚਾਹੀਦੀ ਹੈ। ਪਰਿਵਾਰ ਸਲਾਹ ਕੇਂਦਰ ਇਸਤਰੀਆਂ ਖਿਲਾਫ ਹੋ ਰਹੀਆਂ ਵਧੀਕੀਆਂ ਦੇ ‘ਗੰਭੀਰ` ਮਾਮਲਿਆਂ ਵਿਚ ਦਖਲ-ਅੰਦਾਜੀ ਕਰ ਸਕਦਾ ਹੈ।

ਸਕੀਮ ਦਾ ਮੰਤਵ

ਸਕੀਮ ਦਾ ਮੰਤਵ ਪਰਿਵਾਰ ਸਲਾਹਕਾਰ ਕੇਂਦਰਾਂ ਦਾ ਮੰਤਵ ਅੱਤਿਆਚਾਰਾਂ/ ਸ਼ੋਸ਼ਣ/ ਬਲਾਤਕਾਰ/ ਅਸਹਿਮਤੀ/ ਲਿੰਗ ਸ਼ੋਸ਼ਣ ਅਤੇ ਅਪਸਮਾਯੋਜਨ ਦੀਆਂ ਸ਼ਿਕਾਰ ਇਸਤਰੀਆਂ ਅਤੇ ਬੱਚਿਆਂ ਲਈ ਰੋਕਆਤਮਕ, ਉਪਚਾਰਾਤਮਕ ਅਤੇ ਪੁਨਰਵਾਸ ਸੇਵਾਵਾਂ ਪ੍ਰਦਾਨ ਕਰਨਾ ਹੈ। ਖਰਚਾ ਕੇਂਦਰੀ ਸਮਾਜਿਕ ਭਲਾਈ ਬੋਰਡ ਅਤੇ ਸੰਸਥਾ ਵੱਲੋਂ 80:20 ਦੇ ਅਨੁਪਾਤ ਵਿਚ ਕੀਤਾ ਜਾਂਦਾ ਹੈ।

ਇਸ ਸਕੀਮ ਨੂੰ ਕੇਂਦਰੀ ਸਮਾਜਕ ਭਲਾਈ ਬੋਰਡ, ਨਵੀਂ ਦਿੱਲੀ ਵੱਲੋਂ ਸੋਧਿਆ ਗਿਆ ਹੈ ਅਤੇ ਪਰਿਵਾਰ ਸਲਾਹ ਕੇਂਦਰ ਸਕੀਮ ਦੇ ਸੋਧੇ ਵਿੱਤੀ ਨਿਯਮ ਕੇਂਦਰੀ ਸਮਾਜਿਕ ਭਲਾਈ ਬੋਰਡ ਦੇ ਨੰਬਰ 14-15/ਪਾਲਿਸੀ/ 92-93/ਵੋਲ. 6 ਮਿਤੀ 17-9-2015 ਰਾਹੀਂ ਰਾਜ ਬੋਰਡ ਨੂੰ ਸੂਚਿਤ ਕੀਤੇ ਹਨ ਜੋ 01-10-2015 ਤੋਂ ਲਾਗੂ ਹੋਏ ਅਤੇ ਨਿਮਨ ਅਨੁਸਾਰ ਹਨ :

ਬਜਟ ਦਾ ਵੇਰਵਾ

ਟੇਬਲ: ਪਰਿਵਾਰ ਸਲਾਹ ਕੇਂਦਰ ਬਜਟ ਦਾ ਵੇਰਵਾ
ਲੜੀ. ਨੰ. ਮੱਦ ਰਕਮ ਸੀਐਸਡਬਲਿਊ ਦਾ ਹਿੱਸਾ 90% ਵੀਓ ਦਾ ਹਿੱਸਾ 10%
1 ਸੈਂਟਰ ਦੀ ਸਥਿਤੀ ਨਾ ਦੇਖਦੇ ਹੋਏ 2 ਕੌਂਸਲਰਾਂ ਲਈ @ 10,000/- ਰੁਪਏ ਪ੍ਰਤੀ ਮਹੀਨੇ ਪ੍ਰਤੀ ਕੌਂਸਲਰ ਦਾ ਮਾਨਭੇਟਾ 2,40,000/- 2,16,000/- 24,000/-
2 ਪ੍ਰਤੀ ਸਾਲ 44,000/- ਰੁਪਏ ਦੀ ਦਰ ਨਾਲ ਅਚਨਚੇਤ ਖਰਚੇ, ਦੋਵਾਂ ਨੂੰ ਮਿਲਾ ਕੇ ਸਲਾਨਾ ਖਰਚਾ 80,000/- ਰੁਪਏ 80,000/- 72,000/- 8,000/-
ਕੁੱਲ 3,20,000/- 2,88,000/- 32,000/-

ਔਰਤਾਂ ਅਤੇ ਲੜਕੀਆਂ ਲਈ ਸ਼ਾਰਟ ਸਟੇਅ ਹੋਮ

ਸਮਾਜਿਕ ਤੌਰ 'ਤੇ ਉਨ੍ਹਾਂ ਔਰਤਾਂ ਅਤੇ ਲੜਕੀਆਂ ਦੀ ਮਦਦ ਕਰਨ ਲਈ ਸ਼ਾਰਟ ਸਟੇਅ ਹੋਮ ਦੀ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਨ੍ਹਾਂ ਨੂੰ ਅਨੁਕੂਲਤਾ, ਭਾਵਨਾਤਮਕ ਅਸ਼ਾਂਤੀ, ਜਿਨਸੀ ਪਰੇਸ਼ਾਨੀ, ਅਨੈਤਿਕ ਦੇਹ ਵਪਾਰ, ਬੱਚਿਆਂ ਨਾਲ ਬਦਸਲੂਕੀ, ਵਿਵਾਹਿਕ ਝਗੜਿਆਂ ਆਦਿ ਦਾ ਸਾਹਮਣਾ ਕਰਨਾ ਪੈਂਦਾ ਹੈ । ਉਹਨਾਂ ਨੂੰ ਹਾਲਾਤਾਂ ਨਾਲ ਨਜਿੱਠਣ ਲਈ ਆਪਣੇ ਆਪ ਵਿਚ ਵਿਸ਼ਵਾਸ ਪੈਦਾ ਕਰਨ ਅਤੇ ਸਵੈ-ਨਿਰਭਰ ਬਣਨ ਲਈ ਹੁਨਰਾਂ ਨੂੰ ਹਾਸਲ ਕਰਨ ਲਈ ਅਤੇ ਉਹਨਾਂ ਨਾਲ ਰਿਸ਼ਤਾ ਵਿਕਸਿਤ ਕਰਨ ਲਈ ਮਦਦ ਅਤੇ ਸੇਧ ਦੀ ਲੋੜ ਹੁੰਦੀ ਹੈ ਜੋ ਸਮਾਜ ਵਿਚ ਉਹਨਾਂ ਦੇ ਰੁਤਬੇ ਨੂੰ ਮੁੜ ਸਥਾਪਿਤ ਕਰਨ ਵਿਚ ਸਹਾਈ ਹੋ ਸਕਦੇ ਹਨ । ਇਸ ਯੋਜਨਾ ਦੇ ਤਹਿਤ ਉਨ੍ਹਾਂ ਨੂੰ ਸ਼ਾਰਟ ਸਟੇਅ ਹੋਮ ਵਿੱਚ ਰੱਖਿਆ ਜਾਂਦਾ ਹੈ ਜਿੱਥੇ ਉਨ੍ਹਾਂ ਦੀ ਸਮੁੱਚੀ ਸ਼ਖਸੀਅਤ ਵਿਕਸਿਤ ਕਰਨ ਲਈ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ । ਇਹ ਸਕੀਮਾਂ 6 ਮਹੀਨਿਆਂ ਤੋਂ 3 ਸਾਲਾਂ ਤੱਕ ਲੋੜਵੰਦ ਔਰਤਾਂ ਅਤੇ ਲੜਕੀਆਂ ਨੂੰ ਸੇਵਾਵਾਂ / ਸਹੂਲਤਾਂ ਪ੍ਰਦਾਨ ਕਰਦੀਆਂ ਹਨ ਜਿਵੇਂ ਸਲਾਹ ਸੇਵਾਵਾਂ, ਮੈਡੀਕਲ ਦੇਖਭਾਲ ਅਤੇ ਮਨੋਵਿਗਿਆਨਕ ਇਲਾਜ, ਹੁਨਰ ਵਿਕਾਸ ਸਿਖਲਾਈ ਅਤੇ ਪੁਨਰਵਾਸ ਸੇਵਾਵਾਂ ਅਤੇ ਵਿਦਿਅਕ, ਪੇਸ਼ੇਵਰਾਨਾ ਅਤੇ ਮਨੋਰੰਜਨ ਗਤੀਵਿਧੀਆਂ । ਘਰ ਵਿਚ ਇਕ ਸਮੇਂ ਤੇ ਔਸਤਨ 30 ਵਸਨੀਕ ਹੋਣੇ ਚਾਹੀਦੇ ਹਨ ਜਦੋਂ ਕਿ ਘੱਟੋ ਘੱਟ 20 ਅਤੇ ਵੱਧ ਤੋਂ ਵੱਧ 40 ਨਿਵਾਸੀਆਂ ਲਈ ਪ੍ਰਬੰਧ ਹੋਣਾ ਚਾਹੀਦਾ ਹੈ ।

ਰਾਜ ਸਰਕਾਰ ਦੁਆਰਾ ਅਧਿਸੂਚਨਾ ਨੰ ਐਫ.3/1/02/4 ਐਸ ਐਸ / 3914 ਮਿਤੀ 15-01-2003 ਰਾਹੀਂ ਗਠਿਤ ਇੱਕ ਰਾਜ ਪੱਧਰੀ ਅਧਿਕਾਰਤ ਕਮੇਟੀ ਵਿੱਚ ਪ੍ਰਸਤਾਵਾਂ ਦੀ ਘੋਖ ਅਤੇ ਸਿਫਾਰਸ਼ ਕਰਨ ਲਈ ਹੇਠ ਲਿਖੇ ਮੈਂਬਰ ਸ਼ਾਮਲ ਹਨ| ਰਾਜ ਸਰਕਾਰ ਦੁਆਰਾ ਅਧਿਸੂਚਨਾ ਨੰ| ਐਫ| 3/1/02/4 ਐਸ ਐਸ / 3914 ਮਿਤੀ 15|01|2003 ਰਾਹੀਂ ਗਠਿਤ ਇੱਕ ਰਾਜ ਪੱਧਰੀ ਅਧਿਕਾਰਤ ਕਮੇਟੀ ਵਿੱਚ ਪ੍ਰਸਤਾਵਾਂ ਦੀ ਘੋਖ ਅਤੇ ਸਿਫਾਰਸ਼ ਕਰਨ ਲਈ ਹੇਠ ਲਿਖੇ ਮੈਂਬਰ ਸ਼ਾਮਲ ਹਨ ।

ਚੇਅਰਪਰਸਨ

1. ਸਕੱਤਰ, ਵਿਭਾਗ ਸਮਾਜਿਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਪੰਜਾਬ

ਮੈਂਬਰ

2. ਪ੍ਰਿੰਸੀਪਲ ਸਕੱਤਰ, ਵਿੱਤ ਵਿਭਾਗ, ਪੰਜਾਬ
3. ਡਾਇਰੈਕਟਰ, ਡਿਪਟੀ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ, ਪੰਜਾਬ
4. ਚੀਫ਼ ਆਰਕੀਟੈਕਟ, ਲੋਕ ਨਿਰਮਾਣ ਵਿਭਾਗ, ਪੰਜਾਬ
5. ਸ਼੍ਰੀ ਜੁਗਰਾਜ ਸਿੰਘ, ਸਾਬਕਾ ਐਮ.ਐਲ.ਏ., ਚੇਅਰਮੈਨ, ਮਾਤਾ ਗੁੱਜਰੀ ਬਿਰਧ ਆਸ਼ਰਮ, ਪਿੰਡ ਖਾਨਪੁਰ, ਨੇੜੇ ਖਰੜ, ਜ਼ਿਲ੍ਹਾ ਐਸ ਏ ਐਸ ਨਗਰ
6. ਸ੍ਰੀ ਅਸ਼ੋਕ ਪਰਾਸ਼ਰ, ਪ੍ਰਸ਼ਾਰ ਕੁਟੀਰ, ਆਦਰਸ਼ ਨਗਰ, ਫਗਵਾੜਾ

ਸਕੱਤਰ

7. ਸਕੱਤਰ , ਪੰਜਾਬ ਰਾਜ ਸਮਾਜ ਭਲਾਈ ਬੋਰਡ

ਏਕੀਕ੍ਰਿਤ ਬਾਲ ਵਿਕਾਸ ਸਕੀਮ (ਆਈਸੀਡੀਐਸ)

ਕੇਂਦਰੀ ਸਮਾਜਿਕ ਭਲਾਈ ਬੋਰਡ, ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਹੋਰ ਪ੍ਰੋਗਰਾਮਾਂ ਤੋਂ ਇਲਾਵਾ, ਪੰਜਾਬ ਵੱਲੋਂ ਪੰਜਾਬ ਰਾਜ ਸਮਾਜ ਭਲਾਈ ਬੋਰਡ ਲਈ ਹੇਠ ਦਰਜ 5 ਆਈਸੀਡੀਐਸ ਰਾਜ ਦੇ ਸਰਹੱਦੀ ਜ਼ਿਲ੍ਹਿਆਂ - ਅਮ੍ਰਿਤਸਰ, ਫਾਜ਼ਿਲਕਾ, ਫਿਰੋਜ਼ਪੁਰ, ਗੁਰਦਾਸਪੁਰ ਅਤੇ ਤਰਾਰਾਨਨ ਵਿਚ ਮਨਜ਼ੂਰ ਕੀਤੇ ਗਏ ਹਨ ।

ਟੇਬਲ: ਏਕੀਕ੍ਰਿਤ ਬਾਲ ਵਿਕਾਸ ਸਕੀਮ (ਆਈਸੀਡੀਐਸ) ਬਲਾਕ
ਲੜੀ. ਨੰ. ਆਈ.ਸੀ.ਡੀ.ਐਸ. ਬਲਾਕ ਦਾ ਨਾਮ ਪਤਾ
1 ਆਈਸੀਡੀਐਸ ਬਲਾਕ ਹਰਸ਼ ਛਿੰਨਾ, ਜਿਲ੍ਹਾ ਅੰਮ੍ਰਿਤਸਰ ਨੇੜੇ ਸੈਂਟਰਲ ਬੈਂਕ ਆਫ ਇੰਡੀਆ, ਗੁਮਤਲਾ, ਸੈਂਟਰਲ ਜੇਲ, ਅਜਨਾਲਾ ਰੋਡ, ਅੰਮ੍ਰਿਤਸਰ
2 ਆਈਸੀਡੀਐਸ ਬਲਾਕ ਖੁਈਆਂ ਸਰਵਰ, ਜਿਲ੍ਹਾ ਫਾਜ਼ਿਲਕਾ ਮਾਰਫ਼ਤ. ਸ੍ਰੀ ਬਲਜੀਤ ਸਿੰਘ, ਮੇਨ ਜੰਮੂ ਬਸਤੀ, ਬੀ 4/7/318, ਅਬੋਹਰ, ਜਿਲ੍ਹਾ ਫਾਜ਼ਿਲਕਾ
3 ਆਈਸੀਡੀਐਸ ਬਲਾਕ ਮੱਖੂ, ਜਿਲ੍ਹਾ ਫਿਰੋਜ਼ਪੁਰ ਮਾਰਫ਼ਤ ਧਵਨ ਐਂਡ ਕੰ. (ਨਸੀਬ ਚੰਦ ਆੜਤੀਆ) ਤਹਿਸੀਲ ਜੀਰਾ, ਜਿਲ੍ਹਾ ਫਿਰੋਜ਼ਪੁਰ
4 ਆਈ ਸੀਡੀਐਸ ਬਲਾਕ ਡੇਰਾ ਬਾਬਾ ਨਾਨਕ, ਜਿਲ੍ਹਾ ਗੁਰਦਾਸਪੁਰ ਆਈ ਸੀਡੀਐਸ ਬਲਾਕ ਡੇਰਾ ਬਾਬਾ ਨਾਨਕ, ਜਿਲ੍ਹਾ ਗੁਰਦਾਸਪੁਰ
5 ਆਈ.ਸੀ.ਡੀ.ਐਸ. ਬਲਾਕ ਭਿਖੀਵਿੰਡ, ਜਿਲ੍ਹਾ ਤਰਨ ਤਾਰਨ ਬਲੇਅਰ ਰੋਡ, (ਮਿਸ਼ਨ ਹਸਪਤਾਲ ਦੇ ਨੇੜੇ) ਭਿਖੀਵਿੰਡ, ਜਿਲ੍ਹਾ ਤਰਨ ਤਾਰਨ

 

ਸੂਚਨਾ: ਸਕੀਮ ਦੇ ਲਾਭਾਂ, ਵੈਧਤਾ ਅਤੇ ਅਰਜ਼ੀ ਪ੍ਰਕਿਰਿਆ ਲਈ, ਕਿਰਪਾ ਕਰਕੇ ਆਪਣੇ ਨੇੜਲੇ ਡੀ ਪੀ ਓ ਨਾਲ ਸੰਪਰਕ ਕਰੋ ।


ਆਖਰੀ ਅਪਡੇਟ: 08 ਜੂਨ 2018, 6:54 am

© 2017 ਸ.ਸੁ.ਵਿ., ਸਭ ਅਧਿਕਾਰ ਰਾਖਵੇਂ ਹਨ ।

ਸਮੱਗਰੀ ਦੀ ਮਾਲਕੀ, ਮਿਤੀ ਅੰਤ ਅਤੇ ਸਾਂਭ ਸੰਭਾਲ, ਸ.ਸੁ.ਵਿ.

ਵਿਉਂਤ ਅਤੇ ਤਿਆਰਕਰਤਾ: 

ਸੀ-ਡੈਕ ਮੁਹਾਲੀ