ਵੈਬਸਾਈਟ ਨੀਤੀਆਂ

ਇਸ ਵੈਬਸਾਈਟ ਤੇ ਡੇਟਾ ਦੀ ਸ਼ੁੱਧਤਾ ਯਕੀਨੀ ਬਣਾਉਣ ਲਈ ਯਤਨ ਕੀਤਾ ਗਿਆ ਹੈ. ਹਾਲਾਂਕਿ ਇਨ੍ਹਾਂ ਨੂੰ ਸਬੰਧਤ ਅਥਾਰਟੀਆਂ ਦੁਆਰਾ ਜਾਰੀ ਅੰਤਮ ਦਸਤਾਵੇਜ਼ਾਂ ਦੀ ਪੂਰਤੀ ਦੇ ਨਾਲ ਤਸਦੀਕ ਕਰਨ ਦੀ ਜ਼ਰੂਰਤ ਹੈ। ਸਮਾਜਕ ਸੁੱਰਖਿਆ ਅਤੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਪ੍ਰਦਰਸ਼ਤ ਕੀਤੇ ਡਾਟਾ ਦੇ ਆਧਾਰ ਤੇ ਕਿਸੇ ਵੀ ਫੈਸਲੇ ਜਾਂ ਦਾਅਵੇ ਲਈ ਜ਼ਿੰਮੇਵਾਰ ਨਹੀਂ ਹੋਵੇਗਾ। ਕਿਰਪਾ ਕਰਕੇ ਧਿਆਨ ਦਿਉ ਕਿ ਇਹ ਵੈਬਸਾਈਟ ਸਰਕਾਰੀ ਮੰਤਰਾਲਿਆਂ / ਵਿਭਾਗਾਂ / ਹੋਰ ਸੰਸਥਾਵਾਂ ਦੀਆਂ ਵੈਬਸਾਈਟਾਂ / ਵੈਬ ਪੰਨਿਆਂ ਨੂੰ ਵੀ ਲਿੰਕ ਪ੍ਰਦਾਨ ਕਰਦੀ ਹੈ । ਇਹਨਾਂ ਵੈਬਸਾਈਟਾਂ ਦੀ ਸਮਗਰੀ ਸਬੰਧਿਤ ਸੰਗਠਨਾਂ ਦੀ ਮਲਕੀਅਤ ਹੈ ਅਤੇ ਉਹਨਾਂ ਨੂੰ ਕੋਈ ਹੋਰ ਵਧੇਰੇ ਜਾਣਕਾਰੀ ਜਾਂ ਸੁਝਾਅ ਲਈ ਸੰਪਰਕ ਕੀਤਾ ਜਾ ਸਕਦਾ ਹੈ। ਇਹ ਬੇਦਾਅਵਾ ਸਿਰਫ਼ ਇਸ ਵੈਬਸਾਈਟ ਦੇ ਸਾਰੇ ਪੰਨਿਆਂ ਲਈ ਪ੍ਰਮਾਣਿਕ ਹੈ।

ਕਿਸੇ ਵੀ ਘਟਨਾ ਵਿਚ ਪੰਜਾਬ ਸਰਕਾਰ ਜਾਂ ਸਮਾਜਿਕ ਸੁਰੱਖਿਆ ਅਤੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਪੰਜਾਬ, ਇਸ ਵੈੱਬਸਾਈਟ ਦੇ ਇਸਤੇਮਾਲ ਨਾਲ ਜੁੜਣ ਜਾਂ ਇਸ ਦੀ ਵਰਤੋਂ ਕਾਰਨ ਅਸਿੱਧੇ ਜਾਂ ਪਰਿਣਾਮੀ ਨੁਕਸਾਨ ਜਾਂ ਤਬਾਹੀ ਸਮੇਤ ਕਿਸੇ ਵੀ ਖਰਚੇ, ਨੁਕਸਾਨ ਜਾਂ ਤਬਾਹੀ ਲਈ ਜ਼ਿੰਮੇਵਾਰ ਨਹੀਂ ਹੋਵੇਗਾ।

ਇਹ ਨੀਤੀਆਂ ਆਈ ਟੀ ਐਕਟ 2000 ਅਤੇ ਉਸ ਤੋਂ ਬਾਅਦ ਦੇ ਸੰਸ਼ੋਧਨਾਂ ਅਨੁਸਾਰ ਸੰਚਾਲਿਤ ਅਤੇ ਸਮਝਾਈਆਂ ਜਾਂਦੀਆਂ ਹਨ। ਇਹਨਾਂ ਪਾਲਿਸੀਆਂ ਦੇ ਅਧੀਨ ਹੋਣ ਵਾਲਾ ਕੋਈ ਵੀ ਵਿਵਾਦ ਪੰਜਾਬ ਦੀਆਂ ਅਦਾਲਤਾਂ ਦੇ ਵਿਸ਼ੇਸ਼ ਅਧਿਕਾਰ ਖੇਤਰ ਅਧੀਨ ਹੋਵੇਗਾ।

ਹਾਈਪਰਲਿੰਕਿੰਗ ਨੀਤੀ

ਸਾਡੀ ਵੈਬਸਾਈਟ ਤੇ ਹੋਸਟ ਕੀਤੀ ਗਈ ਜਾਣਕਾਰੀ ਨਾਲ ਤੁਹਾਡੇ ਦੁਆਰਾ ਸਿੱਧਾ ਜੁੜਣ ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੈ ਅਤੇ ਇਸ ਹਿੱਤ ਕੋਈ ਅਗਾਉਂ ਇਜਾਜ਼ਤ ਦੀ ਲੋੜ ਨਹੀਂ ਹੈ। ਹਾਲਾਂਕਿ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੀ ਵੈਬਸਾਈਟ ਤੇ ਪ੍ਰਦਾਨ ਕੀਤੇ ਗਏ ਕਿਸੇ ਵੀ ਲਿੰਕ ਬਾਰੇ ਸਾਨੂੰ ਸੂਚਿਤ ਕਰੋ ਤਾਂ ਜੋ ਤੁਹਾਨੂੰ ਇਸ ਵਿੱਚ ਕਿਸੇ ਵੀ ਕਿਸਮ ਦੇ ਬਦਲਾਵ ਜਾਂ ਸੋਧ ਬਾਰੇ ਸੂਚਤ ਕੀਤਾ ਜਾ ਸਕੇ। ਨਾਲ ਹੀ, ਅਸੀਂ ਆਪਣੇ ਪੰਨਿਆਂ ਨੂੰ ਤੁਹਾਡੀ ਸਾਈਟ ਤੇ ਫਰੇਮਾਂ ਵਿੱਚ ਲੋਡ ਕਰਨ ਦੀ ਆਗਿਆ ਨਹੀਂ ਦਿੰਦੇ। ਸਾਡੇ ਪੋਰਟਲ ਦੇ ਪੰਨੇ ਉਪਭੋਗਤਾ ਦੇ ਨਵੇ ਖੋਲੇ ਗਏ ਬਰਾਊਜ਼ਰ ਵਿੰਡੋ ਵਿੱਚ ਲੋਡ ਹੋਣੇ ਚਾਹੀਦੇ ਹਨ।

ਪ੍ਰਾਈਵੇਸੀ ਨੀਤੀ

ਇਹ ਪਾਰਟਲ ਆਪਣੇ ਆਪ ਤੁਹਾਡੇ ਕੋਈ ਵੀ ਵਿਸ਼ੇਸ਼ ਜਾਣਕਾਰੀ ਦਰਜ ਨਹੀਂ ਕਰਦਾ ਹੈ ਜੋ ਤੁਹਾਡੀ ਨਿਜੀ ਪਹਿਚਾਣ ਕਰਨ ਲਈ ਸਾਨੂੰ ਸਮਰੱਥ ਬਣਾਉਦੀ ਹੋਵੇ। ਜੇਕਰ ਪੋਰਟਲ ਤੁਹਾਨੂੰ ਨਿੱਜੀ ਜਾਣਕਾਰੀ ਪ੍ਰਦਾਨ ਕਰਨ ਲਈ ਬੇਨਤੀ ਕਰਦਾ ਹੈ, ਤਾਂ ਤੁਹਾਨੂੰ ਉਸ ਖਾਸ ਮਕਸਦ ਲਈ ਸੂਚਤ ਕੀਤਾ ਜਾਵੇਗਾ ਜਿਸ ਲਈ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਅਤੇ ਉਸ ਜਾਣਕਾਰੀ ਦੀ ਸੁਰੱਖਿਆ ਲਈ ਉਚਿਤ ਸੁਰੱਖਿਆ ਉਪਾਅ ਕੀਤੇ ਜਾਣਗੇ।

ਅਸੀਂ ਵੈੱਬਸਾਈਟ ਤੇ ਕਿਸੇ ਵੀ ਕਿਸਮ ਦੀ ਨਿਜੀ ਪਹਿਚਾਣ ਤੀਜੇ ਧਿਰ (ਜਨਤਕ / ਪ੍ਰਾਈਵੇਟ) ਨੂੰ ਨਹੀਂ ਬੇਚਦੇ ਜਾਂ ਸਾਂਝੀ ਨਹੀਂ ਕਰਦੇ ਹਾਂ। ਇਸ ਪੋਰਟਲ ਨੂੰ ਪ੍ਰਦਾਨ ਕੀਤੀ ਗਈ ਕੋਈ ਵੀ ਜਾਣਕਾਰੀ ਨੁਕਸਾਨ, ਦੁਰਵਰਤੋਂ, ਅਣਅਧਿਕਾਰਤ ਪਹੁੰਚ ਜਾਂ ਖੁਲਾਸੇ, ਬਦਲਾਵ, ਜਾਂ ਤਬਾਹੀ ਤੋਂ ਸੁਰੱਖਿਅਤ ਰੱਖੀ ਜਾਵੇਗੀ।

ਅਸੀਂ ਉਪਭੋਗਤਾ ਬਾਰੇ ਕੁਝ ਜਾਣਕਾਰੀ ਇਕੱਠੀ ਕਰਦੇ ਹਾਂ, ਜਿਵੇਂ ਕਿ ਇੰਟਰਨੈਟ ਪ੍ਰੋਟੋਕੋਲ (ਆਈਪੀ) ਪਤੇ, ਡੋਮੇਨ ਨਾਮ, ਬ੍ਰਾਊਜ਼ਰ ਦੀ ਕਿਸਮ, ਆਪਰੇਟਿੰਗ ਸਿਸਟਮ, ਦੇਖਣ ਦੀ ਮਿਤੀ ਅਤੇ ਸਮਾਂ ਅਤੇ ਦੇਖੇ ਗਏ ਪੰਨੇ । ਅਸੀਂ ਇਨ੍ਹਾਂ ਪਤਿਆਂ ਨੂੰ ਸਾਡੀ ਸਾਈਟ ਤੇ ਆਉਣ ਵਾਲੇ ਵਿਅਕਤੀਆਂ ਦੀ ਪਹਿਚਾਣ ਨਾਲ ਜੋੜਨ ਦੀ ਕੋਈ ਕੋਸ਼ਿਸ਼ ਨਹੀਂ ਕਰਦੇ ਜਦ ਤੱਕ ਕਿ ਸਾਈਟ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਹੈ।

ਸਮਗਰੀ ਯੋਗਦਾਨ, ਸੰਚਾਲਨ ਅਤੇ ਪ੍ਰਵਾਨਗੀ ਨੀਤੀ(ਸੀ ਮੀ ਏ ਪੀ)

ਕਲਿੱਕ ਕਰੋ (ਸਾਈਜ਼ : 270 ਕੇਬੀ) ਅਪਲੋਡ 18-ਜੂਨ-2018

ਸਮਗਰੀ ਸਮੀਖਿਆ ਨੀਤੀ (ਸੀ.ਆਰ.ਪੀ.)

ਕਲਿੱਕ ਕਰੋ (ਸਾਈਜ਼ : 254 ਕੇਬੀ) ਅਪਲੋਡ 18-ਜੂਨ-2018

ਸਮਗਰੀ ਆਰਕਾਈਵਲ ਨੀਤੀ (ਸੀ. ਏ. ਪੀ.)

ਕਲਿੱਕ ਕਰੋ (ਸਾਈਜ਼ : 266 ਕੇਬੀ) ਅਪਲੋਡ 18-ਜੂਨ-2018

 

ਵੈਬਮਾਸਟਰ-ਕਮ-ਨੋਡਲ ਅਫਸਰ (ਆਈ.ਟੀ.),
ਸਮਾਜਿਕ ਸੁਰੱਖਿਆ ਵਿਭਾਗ ਅਤੇ
ਇਸਤਰੀ ਅਤੇ ਬਾਲ ਵਿਕਾਸ ਵਿਭਾਗ,
ਪੰਜਾਬ
ਸੰਪਰਕ ਨੰਬਰ: 0172-2608746, 2602726
ਈ - ਮੇਲ: noit[dot]sswcd[at]yahoo[dot]com


ਆਖਰੀ ਅਪਡੇਟ: 06 ਸਤੰਬਰ 2018, 8:20 am

© 2017 ਸ.ਸੁ.ਵਿ., ਸਭ ਅਧਿਕਾਰ ਰਾਖਵੇਂ ਹਨ ।

ਸਮੱਗਰੀ ਦੀ ਮਾਲਕੀ, ਮਿਤੀ ਅੰਤ ਅਤੇ ਸਾਂਭ ਸੰਭਾਲ, ਸ.ਸੁ.ਵਿ.

ਵਿਉਂਤ ਅਤੇ ਤਿਆਰਕਰਤਾ: 

ਸੀ-ਡੈਕ ਮੁਹਾਲੀ